Library
ਲਾਇਬਰੇਰੀ:
ਇਹ ਮਹਸੂਸ ਕੀਤਾ ਜਾਂਦਾ ਹੈ ਕਿ ਕਾਲਜ ਪੱਧਰ 'ਤੇ ਵਿਦਿਆਰਥੀ ਨੂੰ ਚੋਖਾ ਸਮਾਂ ਲਾਇਬਰੇਰੀ ਵਿੱਚ ਲਾਉਣ ਚਾਹੀਦਾ ਹੈ, ਕਿਉਂਕਿ ਲੈਕਚਰ ਵਿਧੀ ਦੁਆਰਾ ਕਰਾਈ ਜਾਂਦੀ ਪੜਾਈ ਹੋਰ ਅਧਿਐਨ ਨੂੰ ਉਤਸ਼ਾਹ ਦਿੰਦੀ ਹੈ ਅਤੇ ਵੱਖੋ-ਵੱਖਰੇ ਖੇਤਰਾਂ ਵਿੱਚ ਅਜੋਕੇ ਉਸਾਰੂ ਗਿਆਨ ਨਾਲ ਸੰਬੰਧਤ ਰਹਿਣ ਦੀ ਇੱਛਾ ਪ੍ਰਬਲ ਕਰਦੀ ਹੈ। ਸਿ ਕਾਲਜ ਦੀ ਲਾਇਬਰੇਰੀ ਪੰਜਾਬ ਦੀਆਂ ਉੱਤਮ ਲਾਇਬਰੇਰੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਲਘਬਗ 12,000 ਤੋਂ ਜ਼ਿਆਦਾ ਪੁਸਤਕਾਂ ਹਨ। ਲਾਇਬਰੇਰੀ ਵਿੱਚ ਦੇਸ਼ ਵਿਦੇਸ਼ ਦੇ ਰਾਸਲੇ, ਰੀਡਿੰਗ ਰੂਮ ਅਤੇ ਸਹਾਇਕ ਸਟਾਫ਼ ਵਿਦਿਆਰਥੀਆਂ ਨੂੰ ਮੋਹ ਲੈਂਦਾ ਹੈ।
ਲਾਇਬਰੇਰੀ ਦੇ ਨਿਯਮ:
1. ਹਰ ਵਿਦਿਆਰਥੀ ਨੂੰ ਕੇਵਲ ਦੋ ਕਿਤਾਬਾਂ ਸਿਰਫ਼ 14 ਦਿਨ ਲਈ ਦਿੱਤੀਆਂ ਜਾਂਦੀਆਂ ਹਨ।
2. ਮਿਥੀ ਤਰੀਕ ਤੋਂ ਬਾਅਦ ਕਿਤਾਬ ਵਾਪਸ ਕਰਨ ਵਾਲੇ ਨੂੰ ਇੱਕ ਰੁਪਿਆ ਪ੍ਰਤੀ ਦਿਨ ਜ਼ੁਰਮਾਨਾ ਲੱਗੇਗਾ।
3. ਹਵਾਲਾ ਪੁਸਤਕਾਂ, ਦੁਰਲੱਭ ਸਮੱਗਰੀ ਅਤੇ ਰਸਾਲੇ ਲਾਇਬਰੇਰੀ ਦੇ ਅੰਦਰ ਹੀ ਪੜੇ ਜਾ ਸਕਦੇ ਹਨ।
4. ਕੇਵਲ ਸ਼ਨਾਖਤੀ ਕਾਰਡ ਵਾਲੇ ਵਿਦਿਆਰਥੀ ਹੀ ਲਾਇਬ੍ਰੇਹੀ ਅੰਦਰ ਦਾਖਲ ਹੋਣਗੇ, ਤੇ ਉਹ ਲਾਇਬ੍ਰੇਰੀ ਵਿੱਚ ਉਪਲੱਬਧ ਰਜਿਸਟਰ 'ਤੇ ਆਪਣਾ ਵੇਰਵਾ ਭਰਨਗੇ। ਕੁਤਾਹੀ ਕਰਨ ਵਾਲਿਆਂ ਨੂੰ ਲਾਇਬਰੇਰੀ ਤੋਂ ਬਾਹਰ ਭੇਜਿਆ ਜਾ ਸਕਦਾ ਹੈ ਅਤੇ ਉਨਾਂ ਦੇ ਖਿਲਾਫ਼ ਪਿੰਰਸੀਪਲ ਸਾਹਿਬ ਪਾਲ ਲਿਖਤੀ ਰਿਪੋਰਟ ਕੀਤੀ ਜਾ ਸਕਦੀ ਹੈ।
5. ਲਾਇਬਰੇਰੀ ਵਿੱਚੋਂ ਪ੍ਰਾਪਤ ਕਿਤਾਬਾਂ ਨੂੰ ਬਹੁਤ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਉਨਾਂ ਵਿੱਚ ਲਕੀਰਾਂ ਨਹੀਂ ਲਾਉਣੀਆਂ ਚਾਹੀਦੀਆਂ ਅਤੇ ਨਾ ਹੀ ਉਨਾਂ ਨੂੰ ਖ਼ਰਾਬ ਕਰਨਾ ਚਾਹੀਦਾ ਹੈ। ਜੇ ਕਿਤਾਬ ਕਿਸੇ ਤਰਾਂ ਪਹਿਲਾ ਹੀ ਖ਼ਰਾਬ ਹੈ ਤਾਂ ਲਾਇਬਰੇਰੀਅਨ ਪਾਸੋਂ ਉਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ, ਨਹੀਂ ਤਾਂ ਵਿਦਿਆਰਥੀ ਨੂੰ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
6. ਕਿਤਾਬ ਗੁੰਮ ਹੋਣ ਦੀ ਸੂਰਤ ਵਿੱਚ ਤਰੀਕ ਖ਼ਤਮ ਹੋਣ ਤੋਂ ਪਹਿਲਾਂ ਹੀ ਲਾਇਬਰੇਰੀਅਨ ਪਾਸ ਰਿਪੋਰਟ ਕੀਤੀ ਜਾਵੇ, ਨਹੀਂ ਤਾਂ ਉਸ ਨੂੰ ਅਗਲੀ ਫ਼ੀਸ ਨਾਲ ਕਿਤਾਬ ਦੀ ਤਿੰਨ ਗੁਣਾ ਕੀਮਤ ਅਦਾ ਕਰਨੀ ਪਵੇਗੀ।
7. ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਲਾਇਬਰੇਰੀ ਵਿੱਚ ਚੁੱਪ ਬੈਠ ਕੇ ਪੜਨ ਅਤੇ ਕਿਸੇ ਤਰਾਂ ਵੀ ਦੂਜੇ ਦਾ ਧਿਆਨ ਨਾ ਵੰਡਾਉਣ।
Staff Members:
- Ms. Jasbir Kaur (Asst. Librarian) M.Lib, M.Phill


