Principal's Desk
ਸੰਦੇਸ਼
ਵਿਦਿਆ ਦੇ ਮੁਤਲਾਸ਼ੀ,
ਵਿੱਦਿਆਰਥੀ ਅਤੇ ਉਨ੍ਹਾਂ ਦੇ ਰੋਸ਼ਨ ਭਵਿੱਖ ਲਈ ਹਰ ਸੰਭਵ ਯਤਨ ਕਰਨ ਵਾਲੇ ਮਾਂ-ਬਾਪ ਵੱਲੋਂ, ਇਸ ਸੰਸਥਾ ਵਿੱਚ ਵਿਸ਼ਿਵਾਸ ਹੋਇਆ, ਸਭ ਨੂੰ 'ਜੀ ਆਇਆ ਨੂੰ' ਆਖਦਾ ਹਾਂ।
ਇਹ ਕਾਲਜ ਤੁਹਾਡੇ ਲਈ ਹਰ ਤਰ੍ਹਾਂ ਦੇ ਉੱਨਤੀ ਦੇ ਮੌਕੇ ਪ੍ਰਦਾਨ ਕਰਨ ਲਈ ਵਚਨ-ਬੱਧ ਹੈ, ਤੁਹਾਨੂੰ ਸਭ ਨੂੰ ਇਨ੍ਹਾਂ ਮੌਕਿਆ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਅਪੀਲ ਹੈ। ਅੱਜ ਦਾ ਸਮਾਜ ਤੇ ਇਸ ਦੀਆਂ ਪ੍ਰਸਿਥਤੀਆਂ ਬੜੀਆਂ ਗੁੰਝਲਦਾਰ ਹੋਈ ਜਾਂ ਰਹੀਆਂ ਹਨ ਤੇ ਮੁਕਾਬਲੇ ਦੀ ਦੌੜ ਵਿੱਚ ਹਰ ਇੱਕ ਨੂੰ ਪੂਰਨ ਰੂਪ ਵਿੱਚ ਤਿਆਰ ਹੋਣ ਦੀ ਲੌੜ ਹੈ। ਅੱਜ ਤੇਜ਼ੀ ਨਾਲ ਬਦਲਦੇ ਹਾਲਤਾਂ ਕਾਰਨ ਸਾਰਾ ਵਿਸ਼ਵ ਇੱਕ ਗਲੋਬਲ ਪਿੰਡ ਬਣ ਗਿਆ ਹੈ ਤੇ ਇਸ ਗਲੋਬਲ ਪਿੰਡ ਵਿੱਚ ਸਫਲਤਾ ਲਈ ਸਾਨੂੰ ਵਿਸ਼ਵ-ਪੱਧਰ ਦੇ ਮੁਕਾਬਲੇ ਲਈ ਤਿਆਰ ਹੋਣ ਦੀ ਲੋੜ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਵੇਂ ਤੋਂ ਨਵੇਂ ਕੋਰਸ ਸ਼ੁਰੂ ਕਰ ਰਹੇ ਹਾਂ ਅਤੇ ਵਧੀਆ ਸਟਾਫ਼ ਦਾ ਪ੍ਰਬੰਧ ਕਰ ਰਹੇ ਹਾਂ। ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸੰਸਥਾ ਨਾਲ ਜੁੜ ਕੇ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਯਤਨਸੀਲ ਹੋਵੇ।
ਸ਼ੁਭ ਅਸੀਸਾਂ ਸਹਿਤ।
ਪ੍ਰੀਤ ਮਹਿੰਦਰ ਪਾਲ ਸਿੰਘ (ਡਾ.)
ਪ੍ਰਿੰਸੀਪਲ


