Welcome to B.A.M. Khalsa College Garhshankar
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ਼
ਗੜ੍ਹਸ਼ੰਕਰ (ਹੁਸ਼ਿਆਰਪੁਰ)
ਉਹਨਾਂ ਸਿਰਕੱਢਵੀਆਂ ਸੰਸਥਾਵਾਂ ਵਿੱਚੋਂ ਹੈ, ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਇਲਾਕੇ ਦੇ ਸੁਝਵਾਨ ਆਗੂਆਂ ਨੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਤਵੇਂ ਦਹਾਕੇ ਦੇ ਅੰਤ ਵਿੱਚ 'ਗੁਰੂ ਨਾਨਕ ਵਿਦਿਅਕ ਕੌਂਸਲ' ਦਾ ਗਠਨ ਕੀਤਾ। ਇਸ ਕੌਂਸਲ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਜਨਮ ਦਿਨ ਮਨਾਉਂਦਿਆਂ, ਇਸ ਕੰਢੀ ਇਲਾਕੇ ਦੇ ਲੋਕਾਂ ਲਈ ਉਚੇਰੀ ਵਿੱਦਿਆ ਦੀ ਸਹੂਲਤ ਪ੍ਰਦਾਨ ਕਰਨਾ ਸੀ। ਫਿਰ ਇਸ ਕੌਂਸਲ ਦਾ ਨਾਂ ''ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਸੁਸਾਇਟੀ ਗੜ੍ਹਸ਼ੰਕਰ'' ਰੱਖਿਆ ਗਿਆ।
੧੯੬੯ ਈ. ਵਿੱਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਨਾਮੀ ਸੰਸਥਾ ਦਾ ਨੀਂਹ ਪੱਥਰ ਰੱਖਿਆ ਗਿਆ। ਵਿਦਿਅਕ ਕੌਂਸਲ ਨੂੰ ਇਹ ਕਾਲਜ ਸਥਾਪਤ ਕਰਨ ਸੇਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਲਾਕੇ ਦੇ ਲੋਕਾਂ ਦੀ ਅਣਥੱਕ ਮਿਹਨਤ ਤੇ ਸੇਵਾ ਭਾਵਨਾ ਸਕਦਾ ਇਹ ਕਾਲਜ ਹੋਂਦ ਵਿੱਚ ਆ ਗਿਆ। ਇਹ ਕਾਲਜ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਤੇ ਯੂ. ਜੀ. ਸੀ. ਵੱਲੋਂ ਇਸ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਾਪਤ ਹੈ। ਇਸ ਕਾਲਜ ਨੂੰ ਨੈਕ ਵੱਲੋਂ 'ਬੀ' ਗਰੇਡ ਪ੍ਰਾਪਤ ਹੈ।
ਆਦਰਸ਼ ਸਿੱਖਿਆ ਦੇ ਆਧੁਨਿਕ ਸੰਕਲਪ ਦੀ ਪਾਲਣਾ ਹਿੱਤ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਦਾ ਲਕਸ਼ ਸਾਹਮਣੇ ਰੱਖਦਾ ਹੈ। ਅਕਾਦਾਮਿਕ ਸੁਵਿਧਾਵਾਂ ਦੇ ਨਾਲ-ਨਾਲ ਇਹ ਕਾਲਜ ਖੇਡਾਂ, ਸਭਿਆਚਾਰਕ ਅਤੇ ਸਾਹਿਤਕ ਗਤੀ-ਵਿਧੀਆਂ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।
ਇਸ ਕਾਲਜ ਦੀ 'ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ' ਨਾਂ ਅਧੀਨ ਸਥਾਪਨ ਬੱਬਰ ਅਕਾਲੀ ਲਹਿਰ ਦੇ ਸਿਰਲੱਥ ਯੋਧਿਆਂ ਦੀ ਪਵਿੱਤਰ ਯਾਦ ਨੂੰ ਜਿਊਂਦਾ ਰੱਖਣ ਦਾ ਯਤਨ ਤੇ ਪ੍ਰੇਰਨਾ ਸ੍ਰੋਤ ਹੈ। ਆਰੰਭ ਵਿੱਚ ਇਸ ਕਾਲਜ ਦਾ ਪ੍ਰਬੰਧ ਇਲਾਕੇ ਦੇ ਲੋਕਾਂ ਦੀ ਬਣੀ ਸਥਾਨਕ ਪ੍ਰਬੰਧਕ ਕਮੇਟੀ ਦੇ ਹੱਥਾਂ ਵਿੱਚ ਸੀ। ਇਸ ਸੰਸਥਾ ਦੀ ਵਾਗ-ਡੋਰ ੨੨-੦੭-੧੯੨ ਨੂੰ ਸਿੱਖਾਂ ਦੀ ਸਰਵ-ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਨੇ ਆਪਣੇ ਹੱਥਾਂ ਵਿੱਚ ਲੈ ਲਈ।
ਸਮਾਜਕ ਜੀਵਨ ਵਿੱਚ ਸਾਰਥਿਕ ਪ੍ਰਵੇਸ਼ ਲਈ ਨੌਜਵਾਨਾਂ ਵਿੱਚ ਆਦਰਸ਼ ਨਾਗਰਿਕ ਗੁਣਾਂ ਦਾ ਨਿਰਮਾਣ ਅਤੀ ਜ਼ਰੂਰੀ ਹੈ। ਇਸ ਮੰਤਵ ਦੀ ਪੂਰਤੀ ਲਈ ਕਾਲਜ ਦੇ ਯੁਵਕ ਭਲਾਈ, ਨੈਸ਼ਨਲ ਕੈਡਿਟ ਕੋਰ (ਐੱਨ. ਸੀ. ਸੀ.) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨ. ਐਸ. ਐਸ.) ਵਿਭਾਗ ਸਾਰਾ ਸਾਲ ਕਾਰਜਸ਼ੀਲ ਰਹਿੰਦੇ ਹਨ। ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਹੂਲਤਾਂ ਲਈ ਕਾਲਜ ਵਿੱਚ ਵਿਦਿਆਰਥੀ ਭਲਾਈ ਵਿਭਾਗ ਵੀ ਮੌਜੂਦ ਹੈ।
ਕਾਲਜ ਦਾ ਸਲਾਨਾ ਸਭਿਆਚਾਰਕ ਅਤੇ ਸਾਹਿਤਕ ਮੈਗਜ਼ੀਨ 'ਬੱਬਰ ਖ਼ਾਲਸਾ' ਨੌਜਵਾਨ ਮਨਾਂ ਦੇ ਅਹਿਸਾਸਾਂ ਅਤੇ ਅਨੁਭਵਾਂ ਨੂੰ ਰਚਨਾਤਮਿਕ ਅਤੇ ਭਾਵਪੂਰਨ ਰੁਪ ਵਿੱਚ ਪ੍ਰਤਿਬਿੰਬਤ ਕਰਨ ਲਈ ਇੱਕ ਵਿਆਪਕ ਮੰਚ ਦੀ ਭੂਮਿਕਾ ਨਿਭਾਉਂਦਾ ਹੈ।
ਅਕਾਦਮਿਕ ਕੋਰਸ
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਸਾਂਝੀ ਵਿੱਦਿਆ ਪ੍ਰਣਾਲੀ ਵਾਲੀ ਇੱਕ ਪ੍ਰਸਿੱਧ ਸੰਸਥਾ ਹੈ, ਜਿਸ ਵਿੱਚ ਡਿਗਰੀ ਪੱਧਰ ਉੱਪਰ ਆਟਰਸ, ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ, ਬੀ. ਸੀ. ਏ. ਅਤੇ ਪੀ. ਜੀ. ਡੀ. ਸੀ. ਏ. ਦਾ ਦਾਖਲਾ ਕੀਤਾ ਜਾਂਦਾ ਹੈ।
- ਲੜਕੀਆਂ ਲਈ ਹੋਮ ਸਾਇੰਸ ਦਾ ਵਿਸ਼ਾ ਆਰਟਸ ਗੁਰੱਪ ਵਿੱਚ ਖਾਸ ਤੌਰ ਤੇ ਸ਼ੁਰੂ ਕੀਤਾ ਗਿਆ ਹੈ।
- UGC ਵੱਲੋਂ Innovative Program ਤਹਿਤ Environment Conservation ਦਾ ਵਿਸ਼ਾ ਵੀ ਸ਼ੁਰੂ ਕੀਤਾ ਗਿਆ ਹੈ।
-
2013-14 ਤੋਂ ਦੋ ਨਵੇਂ ਕੋਰਸ M.Sc. Chemistry ਅਤੇ M.Com. ਵੀ ਸ਼ੁਰੂ ਕੀਤੇ ਜਾ ਰਹੇ ਹਨ